ਇੱਕ ਸਮੂਹ ਲਗਭਗ ਇੱਕੋ-ਜਿਹੇ ਉਤਪਾਦਨ ਤਿਆਰ ਕਰਨ ਵਾਲੇ ਅਤੇ ਸਾਂਝੇ ਮੌਕੇ ਤੇ ਖਤਰਿਆਂ ਨੂੰ ਮਹਿਸੂਸ ਕਰਨ ਵਾਲੇ ਇੱਕ ਭੂਗੋਲਿਕ ਇਕੱਤਰੀਕਰਨ (ਇੱਕ ਸ਼ਹਿਰ/ਕਸਬਾ/ਕੁਝ ਸਮੀਪਵਰਤੀ ਪਿੰਡਾਂ ਅਤੇ ਉਹਨਾਂ ਦੇ ਨਾਲ ਲੱਗਦੇ ਖੇਤਰਾਂ) ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇੱਕ ਦਸਤਕਾਰ ਸਮੂਹ ਹੱਥ-ਕਿਰਤਾਂ/ਹੱਥ-ਬੁਣਤਾਂ ਤਿਆਰ ਕਰਨ ਵਾਲੀਆਂ ਭੂਗੋਲਿਕ ਪੱਖੋਂ (ਅਧਿਕ ਰੂਪ ਵਿੱਚ ਪਿੰਡਾਂ/ਕਸਬਿਆਂ ਵਿੱਚ)ਇਕੱਤਰਿਤ ਘਰੇਲੂ ਇਕਾਈਆਂ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇੱਕ ਨਮੂਨੇ ਦੇ ਸਮੂਹ ਵਿੱਚ ਸ਼ਾਮਲ ਅਜਿਹੇ ਉਤਪਾਦਕਾਂ ਦਾ ਸਬੰਧ ਅਕਸਰ ਪੀੜ੍ਹੀ ਦਰ ਪੀੜ੍ਹੀ ਚਿਰਕਾਲ ਤੋਂ ਸਥਾਪਤ-ਉਤਪਾਦਨਾਂ ਨੂੰ ਤਿਆਰ ਕਰ ਰਹੇ ਪ੍ਰੰਪਰਾਗਤ ਭਾਈਚਾਰੇ ਨਾਲ ਹੁੰਦਾ ਹੈ। ਅਸਲ ਵਿੱਚ, ਕਈ ਦਸਤਕਾਰ ਸਮੂਹ ਸਦੀਆਂ ਪੁਰਾਣੇ ਦਸਤਕਾਰ ਹਨ। ਹੰਡਾਇਆ ਸਮੂਹ ਬਾਰੇ:- ਹੰਢਾਇਆ ਸਮੂਹ ਪੰਜਾਬ ਰਾਜ ਦੇ ਬਰਨਾਲਾ ਜਿਲ੍ਹੇ ਵਿੱਚ ਪੈਂਦਾ ਹੈ। ਹੰਡਾਇਆ ਸਮੂਹ ਤਾਕਤਵਰ ਕਾਰਜ ਬਲ ਨੂੰ ਸਹਾਰਾ ਦਿੰਦੇ 3336 ਤੋਂ ਜਿਆਦਾ ਦਸਤਕਾਰਾਂ ਅਤੇ 25 ਸਵੈ-ਸਹਾਇਤਾ ਸਮੂਹਾਂ (SHGs) ਨੂੰ ਬਣਾਉਣ ਦੇ ਸਮਰੱਥ ਹੈ। ਇਹ ਗਤੀਸ਼ੀਲਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜ਼ਰੀ, ਜ਼ਰਦੋਜ਼ੀ:-ਰਵਾਇਤੀ ਤਿੱਲਾ ਜ਼ਰੀ ਅਤੇ ਫੁਲਕਾਰੀ ਕਢਾਈ ਨਾਲ ਸਜੀਆਂ, ਤਿੱਲਾ (ਚਮਕਦਾਰ ਸੋਨੇ ਅਤੇ ਚਾਂਦੀ ਰੰਗਾ ਧਾਗਾ) ਜੁੱਤੀਆਂ (ਸਮਤਲ ਜੁੱਤਿਆਂ) ਲਈ ਪਟਿਆਲਾ ਇੱਕ ਮੰਨਿਆ-ਪ੍ਰਮੰਨਿਆ ਸਥਾਨ ਹੈ। ਚਮੜੇ ਉਪਰ ਕਈ ਕਿਸਮ ਦੇ ਆਕਰਸ਼ਕ ਰਵਾਇਤੀ ਨਮੂਨਿਆਂ ਵਿੱਚ ਕਢਾਈ, ਗੁਲਮੇਖਾਂ ਦੀ ਜੜਾਈ, ਸਿਤਾਰਿਆਂ ਦੀ ਜੜਾਈ ਅਤੇ ਸਿਲਾਈ ਕੀਤੀ ਜਾਂਦੀ ਹੈ। ਇਹ ਜੁੱਤੀਆਂ ਬਹੁਤ ਹੀ ਅਰਾਮਦੇਹ ਹੁੰਦੀਆਂ ਹਨ ਅਤੇ ਆਮ ਕਰਕੇ ਸੁਨਹਿਰੀ ਅਤੇ ਬਹੁਰੰਗੇ ਧਾਗਿਆਂ ਨਾਲ ਬਹੁਤ ਹੀ ਨਾਲ ਬਰੀਕੀ ਸਜੀਆ ਹੁੰਦੀਆਂ ਹਨ। ਜ਼ਰੀ ਧਾਗਾ ਜਿਆਦਾ ਕਰਕੇ ਕੱਪੜੇ ਬੁਣਨ ਵਿੱਚ ਵਰਤਿਆ ਜਾਂਦਾ ਹੈ ਪ੍ਰੰਤੂ ਕਢਾਈ ਲਈ ਵਧੇਰੇ ਪਸੰਦ ਕੀਤਾ ਜਾਂਦਾ ਹੈ।
ਪੇਚੀਦਾ ਨਮੂਨਿਆਂ ਲਈ ਗਿਜਾਈ ਜਾਂ ਇੱਕ ਪਤਲੀ ਸਖਤ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ; ਫੁੱਲਦਾਰ ਨਮੂਨਿਆਂ ਲਈ ਛੋਟੇ-ਛੋਟੇ ਧਾਤ ਟੁਕੜੇ ‘ਸਿਤਾਰੇ’ ਵਰਤੇ ਜਾਂਦੇ ਹਨ। ਇਸ ਕਿਸਮ ਦੀ ਕਢਾਈ ਨੂੰ ਸਲਮਾ-ਸਿਤਾਰਾ ਕਿਹਾ ਜਾਂਦਾ ਹੈ। ਮੋਟੀ ਕਿਸਮ ਦਾ ਕਲਾਬੱਟੂ ਕਿਨਾਰਿਆਂ ਲਈ ਵਰਤਿਆ ਜਾਂਦਾ ਵੱਟਵਾਂ ਸੁਨਹਿਰੀ ਧਾਗਾ ਹੈ ਜਦ ਕਿ ਪਤਲੀ ਕਿਸਮ ਦੀ ਵਰਤੋਂ ਪਰਸ ਜਾਂ ਬਟੂਏ ਦੀ ਘੇਰਾ-ਡੋਰੀ ਦੇ ਸਿਰਿਆਂ, ਅਤੇ ਬੁੰਬਲਾਂ, ਗਾਨੀਆਂ ਅਤੇ ਡੋਰੀਆਂ ਵਿੱਚ ਕੀਤੀ ਜਾਂਦੀ ਹੈ। ਟਿਕੋਰਾ ਪੇਚੀਦਾ ਨਮੂਨਿਆਂ ਲਈ ਚੂੜੀਦਾਰ ਢੰਗ ਨਾਲ ਵੱਟਿਆ ਹੋਇਆ ਸੋਨ ਧਾਗਾ ਹੈ। ਫਿੱਕੇ ਜ਼ਰੀ ਧਾਗੇ ਨੂੰ ਕੋਰਾ ਅਤੇ ਜਿਆਦਾ ਚਮਕੀਲੇ ਨੂੰ ਚਿਕਨਾ ਕਿਹਾ ਜਾਂਦਾ ਹੈ। ਕਢਾਈ ਲਈ ਵਰਤਿਆ ਜਾਣ ਵਾਲਾ ਉਪਕਰਣ, ਲੱਕੜ ਦਾ ਇੱਕ ਆਇਤਾਕਾਰ ਢਾਂਚਾ ਹੈ ਅਤੇ ਇਸਨੂੰ ਕੜਚੋਬ ਕਿਹਾ ਜਾਂਦਾ ਹੈ ਅਤੇ ਕਿੰਗਰੀਆਂ ਬੰਨਣ ਲਈ ਲੱਕੜ ਦਾ ਇੱਕ ਪਾਵਾ ਜਿਸਨੂੰ ਥਾਪਾ ਕਿਹਾ ਜਾਂਦਾ ਹੈ, ਵਰਤਿਆ ਜਾਂਦਾ ਹੈ। ਜ਼ਰੀ ਕਢਾਈ ਦੀਆਂ ਵੱਖ ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ। ਜ਼ਰਦੋਜ਼ੀ: ਇਹ ਇੱਕ ਭਾਰੀ ਅਤੇ ਜਟਿਲ ਕਿਸਮ ਦਾ ਕਢਾਈ ਕੰਮ ਹੈ ਜਿਸ ਵਿੱਚ ਕਈ ਕਿਸਮ ਦੇ ਸੋਨ ਧਾਗੇ, ਸਿਲਮੇ ਸਿਤਾਰੇ, ਮਣਕੇ, ਸੁੱਚੇ ਮੋਤੀ, ਤਾਰਾਂ ਅਤੇ ਗੋਟੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵਰੀ-ਸੂਟਾਂ, ਭਾਰੀ ਕੋਟਾਂ, ਗੱਦੀਆਂ, ਪਰਦਿਆਂ, ਛਤਰਾਂ, ਪਸ਼ੂਆਂ-ਸਾਜ਼ਾਂ, ਥੈਲਿਆਂ, ਪਰਸਾਂ, ਬੈਲਟਾਂ ਅਤੇ ਜੁੱਤਿਆਂ ਨੂੰ ਸ਼ਿੰਗਾਰਨ ਲਈ ਕੀਤੀ ਹੈ। ਇਹ ਕਢਾਈ ਆਮ ਕਰਕੇ ਭਾਰੀ ਸਿਲਕ, ਮਖਮਲ ਅਤੇ ਸਾਟਿਨ ਕੱਪੜੇ ਉਪਰ ਕੀਤੀ ਜਾਂਦੀ ਹੈ। ਇਸ ਵਿੱਚ ਹੋਰਨਾਂ ਤੋਂ ਇਲਾਵਾ ਸਲਮਾ-ਸਿਤਾਰਾ, ਬਦਲਾ, ਕਟੋਰੀ ਅਤੇ ਸੁੱਚੇ ਮੋਤੀ ਤੋਪੇ ਮਿਲਦੇ ਹਨ। ਇਸ ਦੇ ਮੁੱਖ ਕੇਂਦਰ ਦਿੱਲੀ, ਜੈਪੁਰ, ਬਨਾਰਸ, ਆਗਰਾ ਅਤੇ ਸੂਰਤ ਵਿੱਚ ਹਨ। ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਸਿਖਾਉਂਦੀ ਹੈ ਅਤੇ ਇਸ ਤਰ੍ਹਾਂ ਇਹ ਨਿਪੁੰਨਤਾ ਪੀੜ੍ਹੀ ਦਰ ਪੀੜ੍ਹੀ ਜਾਰੀ ਰਹਿੰਦੀ ਹੈ। ਕਮਦਨੀ:- ਇਹ ਇੱਕ ਹਲਕਾ ਕਢਾਈ ਕੰਮ ਹੈ ਜੋ ਕਿ ਹਲਕੀ ਸਮੱਗਰੀ ਜਿਵੇਂ ਕਿ ਗੁਲੂਬੰਦਾਂ, ਘੁੰਡ-ਪੱਲਿਆਂ ਅਤੇ ਟੋਪੀਆਂ ਉਪਰ ਕੀਤਾ ਜਾਂਦਾ ਹੈ। ਸਧਾਰਨ ਧਾਗਾ ਵਰਤਿਆ ਜਾਂਦਾ ਹੈ ਅਤੇ ਸਾਟਿਨ ਤੋਪੇ ਦਾ ਪ੍ਰਭਾਵ ਪੈਦਾ ਕਰਦੇ ਹੋਇਆਂ ਤਾਰ ਨੂੰ ਤੋਪਿਆਂ ਰਾਹੀਂ ਹੇਠਾਂ ਵੱਲ ਦਬਾਇਆ ਜਾਂਦਾ ਹੈ। ਪੈਦਾ ਹੋਇਆ ਪ੍ਰਭਾਵ ਜਗਮਗ ਜਗਮਗ ਕਰਦਾ ਹੈ ਅਤੇ ਇਸਨੂੰ ਹਜ਼ਾਰਾ ਬੂਟੀ (ਹਜ਼ਾਰ ਬੱਤੀਆਂ) ਕਿਹਾ ਜਾਂਦਾ ਹੈ। ਕੱਚਾ ਮਾਲ :- ਮੁਢਲੀ ਸਮੱਗਰੀ: ਸਿਲਕ, ਜ਼ਰੀ, ਸੂਤ, ਪਲਿਸਟਰ, ਜੈਕੁਅਰਡ ਖੱਡੀ; ਡੋਰੀ (ਧਾਗਾ; 80 ਨੰਬਰ/60 ਨੰਬਰ, ਮੁਲਾਇਮ-ਚਮਕੀਲਾ ਸੂਤ (ਧਾਗਾ)30 ਨੰਬਰ। ਸਜਾਵਟੀ ਸਮੱਗਰੀ: ਮੋਰ ਦੇ ਖੰਭ। ਰੰਗਾਈ ਲਈ ਸਮੱਗਰੀ: ਬੁਕਨੀ (ਰੰਗ ਪਾਊਡਰ)। ਪ੍ਰਕਿਰਿਆ:- ਬੁਣੇ ਜਾਣ ਵਾਲੀ ਵੰਨਗੀ ਦਾ ਖਾਕਾ ਕਾਗਜ਼ ਉਪਰ ਬਣਾਇਆ ਜਾਂਦਾ ਹੈ। ਇਹ ਵੰਨਗੀ ਤਿੱਲੀ ਦੀ ਸਹਾਇਤਾ ਨਾਲ ਤਾਣਾ-ਪੇਟਾ ਜਾਲ ਦੁਆਰਾ ਸੂਤੀ ਧਾਗੇ ਉਪਰ ਤਬਦੀਲ ਕਰ ਦਿੱਤੀ ਜਾਂਦੀ ਹੈ। ਇਸ ਜੁਗਤ ਨੂੰ ਜਾਲਾ ਕਿਹਾ ਜਾਂਦਾ ਹੈ, ਜਿਸ ਵਿੱਚ ਕਿ ਪੂਰੇ ਦਾ ਪੂਰਾ ਨਮੂਨਾ ਰੇਖਾ-ਚਿਤਰ ਵਿੱਚ ਹੈ। ਜਾਲੇ ਨੂੰ ਖੱਡੀ ਦੇ ਸਿਖਰ ਤੋਂ ਲਟਕਾਇਆ ਜਾਂਦਾ ਹੈ ਅਤੇ ਤਾਣੇ ਦੇ ਧਾਗਿਆਂ ਨਾਲ ਬੰਨ੍ਹਿਆ ਜਾਂਦਾ ਹੈ। ਵੰਨਗੀ ਅਨੁਸਾਰ ਤਾਣੇ ਦੇ ਸਿਰਫ ਨਿਯੰਤਰਤ ਧਾਗੇ ਹੀ ਉਪਰ ਉਠਾਏ ਜਾਂਦੇ ਹਨ। ਉਪਰ ਚੁੱਕੇ ਹੋਏ ਹਿੱਸਿਆਂ ਵਿੱਚ ਜ਼ਰੀ/ਸਿਲਕ ਦਾ ਪੇਟਾ, ਤਣੇ ਹੋਏ ਤਾਣੇ ਦੇ ਨਾਲ ਨਾਲ ਇੱਕ-ਇੱਕ ਕਰਕੇ ਕਤਾਰਾਂ ਵਿੱਚ ਪਾਇਆ ਜਾਂਦਾ ਹੈ। ਇਹਨਾਂ ਜ਼ਰੀਦਾਰ ਸਜਾਵਟਾਂ ਲਈ ਜਾਲਾ ਤਰਕੀਬ ਨੂੰ ਜੈਕੁਅਰਡ ਖੱਡੀਆਂ ਵਿੱਚ ਛੇਦਿਤ-ਫੱਟੀਆਂ ਦੁਆਰਾ ਬਦਲ ਦਿੱਤਾ ਗਿਆ ਹੈ। ਗਿਆਸਰ, ਤਿਬਤ ਦੀਆਂ ਬੁਣੀਆਂ ਪੇਸ਼ਕਸ਼ਾਂ ਬਹੁਤ ਹੀ ਸੰਘਣੀਆਂ ਬੁਣੀਆਂ ਹੁੰਦੀਆਂ ਹਨ। ਸਿਲਕ/ਜ਼ਰੀ ਧਾਗੇ ਤੋਂ ਇਲਾਵਾ, ਖੰਭਾਂ ਦੀ ਪੂਰੀ ਸਤ੍ਹਾ ਦਾ ਪ੍ਰਭਾਵ ਪੈਦਾ ਕਰਨ ਲਈ ਸਾਟਿਨ ਬੁਣਤੀ ਵਿੱਚ ਮੋਰ ਦੇ ਖੰਭ ਵੀ ਵਰਤੇ ਜਾਂਦੇ ਹਨ। ਇਹ ਨਮੂਨੇ ਗੂੜ੍ਹੇ ਲਾਲ, ਪੀਲੇ, ਨੀਲੇ ਅਤੇ ਚਿੱਟੇ ਰੰਗ ਦੇ ਸਾਟਿਨ ਆਧਾਰ ਉਪਰ ਸੋਨੇ ਅਤੇ ਚਾਂਦੀ ਦੀ ਜ਼ਰੀ ਦੀ ਵਰਤੋਂ ਕਰਕੇ ਬੁਣੇ ਜਾਂਦੇ ਹਨ। ਢੰਗ:-
ਜੜਾਈ- ਅਤੇ- ਕਟਾਈ ਤਰਕੀਬ :- ਆਮ ਕਰਕੇ, ਚਿਕਨ ਕਢਾਈ ਲਈ ਚਿੱਟੇ ਰੇਸ਼ੇ ਦੇ ਵਧੀਆ ਸੂਤੀ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਤੋਪੇ ਕੱਪੜੇ ਦੇ ਉਪਰਲੇ ਪਾਸੇ ਤੋਂ ਅਤੇ ਕੁਝ ਪਿਛਲੇ ਪਾਸੇ ਤੋਂ ਪਾਏ ਜਾਂਦੇ ਹਨ। ਪੁਸਤਕ ‘ਚਿਕਨ ਕਡਾਈ’ ਵਿੱਚ ਸ਼ੀਲਾ ਪੇਨ ਦਸਦੀ ਹੈ ਕਿ ਛੇ ਕਿਸਮ ਦੇ ਮੁਢਲੇ ਤੋਪੇ ਹਨ, ਜਿਹਨਾਂ ਨੂੰ ਇੱਕ ਤੋਪਾ-ਲੜੀ ਦੇ ਸੁਮੇਲ ਨਾਲ ਫੁੱਲ ਅਤੇ ਪੱਤੀਆਂ ਦੀ ਉਭਰਵੀਂ ਕਢਾਈ ਲਈ ਵਰਤਿਆ ਜਾਂਦਾ ਹੈ। ਖਿੱਚਵੀਂ ਕਢਾਈ (ਚਿਕਨ ਕਢਾਈ ਵਿੱਚ ਹਿੰਦੀ ਸ਼ਬਦ ਜਾਲੀ ਵਜੋਂ ਜਾਣੀ ਜਾਂਦੀ ਹੈ, ਜਿਸਦਾ ਅਰਥ ਇੱਕ ਜਾਲੀ ਲੱਗੀ ਹੋਈ ਖਿੜਕੀ ਹੈ, ਜਿਸਦੇ ਅੰਦਰੋਂ ਬਾਹਰ ਵੱਲ ਵੇਖਿਆ ਜਾ ਸਕਦਾ ਹੈ ਪਰ ਬਾਹਰੋਂ ਅੰਦਰ ਨਹੀਂ) ਅਤੇ ਖਟਾਓ (ਇੱਕ ਜੜਾਈ- ਅਤੇ- ਕਟਾਈ ਤਰਕੀਬ, ਜਿਸ ਵਿੱਚ ਕੱਪੜੇ ਦਾ ਇੱਕ ਟੁਕੜਾ ਦੂਸਰੇ ਕੱਪੜੇ ਉਪਰ ਕੰਨੀਆਂ ਤੋਂ ਸਿਉਂ ਕੇ ਜੜ ਦਿੱਤਾ ਜਾਂਦਾ ਹੈ ਅਤੇ ਫਿਰ ਕੱਟ ਦਿੱਤਾ ਜਾਦਾ ਹੈ) ਇਸ ਖਜ਼ਾਨੇ ਨੂੰ ਪੂਰਾ ਕਰਦੀਆਂ ਹਨ। ਕਿਵੇਂ ਪਹੁੰਚਣਾ ਹੈ:- ਹਵਾਈ ਮਾਰਗ ਰਾਹੀਂ :- ਚੰਡੀਗੜ੍ਹ ਹਵਾਈ ਅੱਡਾ ਸਭ ਤੋਂ ਨਜ਼ਦੀਕੀ ਹਵਾਈ ਹੱਡਾ ਹੈ। ਸੜਕ ਮਾਰਗ ਰਾਹੀਂ :- ਬਰਨਾਲੇ ਤੋਂ ਬਹੁਤ ਸਾਰੀਆਂ ਬੱਸਾਂ ਜਾਂਦੀਆਂ ਹਨ। ਰੇਲ ਮਾਰਗ ਰਾਹੀਂ :- ਅੰਬਾਲਾ-ਬਠਿੰਡਾ ਰੇਲ ਮਾਰਗ ਉਪਰ ਆਉਂਦਾ ਬਰਨਾਲਾ ਰੇਲਵੇ ਸਟੇਸ਼ਨ, ਸੰਗਰੂਰ-ਬਠਿੰਡਾ ਸੜਕ ਉਪਰ ਸੰਗਰੂਰ ਤੋਂ 37 ਕਿਲੋਮੀਟਰ ਦੂਰ ਪੱਛਮ ਵਿੱਚ ਸਥਿਤ ਹੈ। ਇਹ ਸੜਕ ਰਾਹੀਂ ਲੁਧਿਆਣਾ (76 ਕਿਲੋਮੀਟਰ), ਚੰਡੀਗੜ੍ਹ (158 ਕਿਲੋਮੀਟਰ), ਮੋਗਾ (67 ਕਿਲੋਮੀਟਰ) ਅਤੇ ਫਰੀਦਕੋਟ (90 ਕਿਲੋਮੀਟਰ) ਵੀ ਨਾਲ ਜੁੜਿਆ ਹੋਇਆ ਹੈ।