ਇੱਕ ਸਮੂਹ ਲਗਭਗ ਇੱਕੋ-ਜਿਹੇ ਉਤਪਾਦਨ ਤਿਆਰ ਕਰਨ ਵਾਲੇ ਅਤੇ ਸਾਂਝੇ ਮੌਕੇ ਤੇ ਖਤਰਿਆਂ ਨੂੰ ਮਹਿਸੂਸ ਕਰਨ ਵਾਲੇ ਇੱਕ ਭੂਗੋਲਿਕ ਇਕੱਤਰੀਕਰਨ (ਇੱਕ ਸ਼ਹਿਰ/ਕਸਬਾ/ਕੁਝ ਸਮੀਪਵਰਤੀ ਪਿੰਡਾਂ ਅਤੇ ਉਹਨਾਂ ਦੇ ਨਾਲ ਲੱਗਦੇ ਖੇਤਰਾਂ) ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇੱਕ ਦਸਤਕਾਰ ਸਮੂਹ ਹੱਥ-ਕਿਰਤਾਂ/ਹੱਥ-ਬੁਣਤਾਂ ਤਿਆਰ ਕਰਨ ਵਾਲੀਆਂ ਭੂਗੋਲਿਕ ਪੱਖੋਂ (ਅਧਿਕ ਰੂਪ ਵਿੱਚ ਪਿੰਡਾਂ/ਕਸਬਿਆਂ ਵਿੱਚ)ਇਕੱਤਰਿਤ ਘਰੇਲੂ ਇਕਾਈਆਂ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਇੱਕ ਨਮੂਨੇ ਦੇ ਸਮੂਹ ਵਿੱਚ ਸ਼ਾਮਲ ਅਜਿਹੇ ਉਤਪਾਦਕਾਂ ਦਾ ਸਬੰਧ ਅਕਸਰ ਪੀੜ੍ਹੀ ਦਰ ਪੀੜ੍ਹੀ ਚਿਰਕਾਲ ਤੋਂ ਸਥਾਪਤ-ਉਤਪਾਦਨਾਂ ਨੂੰ ਤਿਆਰ ਕਰ ਰਹੇ ਪ੍ਰੰਪਰਾਗਤ ਭਾਈਚਾਰੇ ਨਾਲ ਹੁੰਦਾ ਹੈ। ਅਸਲ ਵਿੱਚ, ਕਈ ਦਸਤਕਾਰ ਸਮੂਹ ਸਦੀਆਂ ਪੁਰਾਣੇ ਦਸਤਕਾਰ ਹਨ। ਪਠਾਨਕੋਟ ਸਮੂਹ ਬਾਰੇ:- ਪਠਾਨਕੋਟ ਸਮੂਹ ਪੰਜਾਬ ਰਾਜ ਦੇ ਗੁਰਦਾਸਪੁਰ ਜਿਲ੍ਹੇ ਵਿੱਚ ਪੈਂਦਾ ਹੈ। ਪਠਾਨਕੋਟ ਸਮੂਹ ਤਾਕਤਵਰ ਕਾਰਜ ਬਲ ਨੂੰ ਸਹਾਰਾ ਦਿੰਦੇ136 ਤੋਂ ਜਿਆਦਾ ਦਸਤਕਾਰਾਂ ਅਤੇ 11 ਸਵੈ-ਸਹਾਇਤਾ ਸਮੂਹਾਂ (SHGs) ਨੂੰ ਬਣਾਉਣ ਦੇ ਸਮਰੱਥ ਹੈ। ਇਹ ਗਤੀਸ਼ੀਲਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੰਜਾਬ ਦੀ ਕਢਾਈ :- ਪੰਜਾਬ ਦੀ ਕਢਾਈ ਇੱਕ ਸਦੀਆਂ ਪੁਰਾਣੀ ਪ੍ਰੰਪਰਾ ਹੈ ਅਤੇ ਇਸ ਪ੍ਰੰਪਰਾਗਤ ਕਲਾ ਦੇ ਮੁੱਖ ਕੇਂਦਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਹਨ। ਪੰਜਾਬ ਦੀ ਜਾਣੀ-ਪਛਾਣੀ ਕਢਾਈ ਫੁਲਕਾਰੀ-ਕਢਾਈ ਹੈ। ਪੰਜਾਬ ਵਿੱਚ ਕਢਾਈ ਦੇ ਕੰਮ ਵਿੱਚ ਲੱਗੇ ਹੋਏ ਦਸਤਕਾਰ ਸ਼ਾਲਾਂ, ਕੋਟੀਆਂ, ਗੁਲੂਬੰਦਾਂ, ਮੇਜ਼ਪੋਸ਼ਾਂ, ਗੱਦੀਆਂ ਅਤੇ ਚਾਦਰਾਂ ਉਪਰ ਅਨੇਕਾਂ ਪ੍ਰਕਾਰ ਦੇ ਕਢਾਈ-ਤੋਪੇ ਭਰਨ ਵਿੱਚ ਮਾਹਰ ਹਨ। ਪੰਜਾਬ ਦੀ ਕਢਾਈ ਕੱਪੜਿਆਂ ਉਪਰ ਵੱਖ-ਵੱਖ ਰੰਗਾਂ ਦੇ ਧਾਗਿਆਂ ਨਾਲ ਪੇਚੀਦਾ ਨਮੂਨੇ ਤਿਆਰ ਕਰਨ ਦੀ ਕਲਾ ਹੈ। ਫੁਲਕਾਰੀ-ਕਢਾਈ ਫੁੱਲ ਉਗਾਣ ਦਾ ਭਾਵ ਪ੍ਰਗਟਾਵਾ ਹੈ। ਇਸ ਕਰਕੇ ਫੁਲਕਾਰੀ ਦੀਆਂ ਨਮੂਨੇ ਅਤੇ ਵੰਨਗੀਆਂ ਵਿੱਚ ਜਰੂਰ ਹੀ ਫੁੱਲਦਾਰ ਵੰਨਗੀਆਂ ਅਤੇ ਨਮੂਨੇ ਹੁੰਦੇ ਹਨ। ਦਸਤਕਾਰ ਇਹਨਾਂ ਫੁੱਲਦਾਰ ਵੰਨਗੀਆਂ ਨੂੰ ਉਘਾੜਣ ਲਈ ਚਮਕੀਲੇ ਅਤੇ ਭੜਕੀਲੇ ਰੰਗ ਵਰਤਦੇ ਹਨ ਅਤੇ ਇਹ ਵੰਨਗੀਆਂ ਲਗਭਗ ਸਭ ਰਵਾਇਤੀ ਪੁਸ਼ਾਕਾਂ ਉਪਰ ਮਿਲਦੀਆਂ ਹਨ। ਪ੍ਰੰਪਰਾ ਅਨੁਸਾਰ ਪੰਜਾਬ ਦੀ ਕਢਾਈ ਹੱਥੀਂ ਕੱਤੇ ਹੋਏ ਖਾਦੀ ਕੱਪੜੇ ਉਪਰ ਕੀਤੀ ਜਾਂਦੀ ਹੈ। ‘ਪਟ’ ਵਜੋਂ ਜਾਣੇ ਜਾਂਦੇ ਅਣਕੱਤੇ ਕੱਚੇ ਰੇਸ਼ਮੀ ਧਾਗੇ ਨਾਲ ਸਧਾਰਨ ਜਾਲੀਨੁਮਾ ਤੋਪੇ ਪਾਏ ਜਾਂਦੇ ਹਨ। ਇਹ ਵਿਸ਼ੇਸ਼ ਵੰਨਗੀ ਬਰੀਕੀ ਅਤੇ ਕੋਮਲਤਾ ਦੀ ਮੰਗ ਕਰਦੀ ਹੈ ਅਤੇ ਇਸੇ ਵਿਲੱਖਣਤਾ ਕਾਰਨ, ਪੰਜਾਬ ਦੀ ਕਢਾਈ ਸਭ ਤੋਂ ਅਧਿਕ ਮੰਗ ਵਾਲੇ ਕਢਾਈ ਰੂਪਾਂ ਵਿੱਚੋਂ ਇੱਕ ਬਣ ਚੁੱਕੀ ਹੈ। ਪੰਜਾਬ ਦੀ ਕਢਾਈ ਦੇ ਰੂਪਾਂਤਰ ਅਨੁਸਾਰ ਤੋਪੇ ਖੜੇ, ਲੇਟਵੇਂ ਜਾਂ ਟੇਢੇ ਰੁਖ ਹੁੰਦੇ ਹਨ। ਫੁਲਕਾਰੀ ਅਤੇ ਹੋਰ ਕਢਾਈਆਂ ਜੋ ਕਿ ਪੰਜਾਬ ਵਿੱਚ ਅਧਿਕਤਰ ਪ੍ਰਚਲਿਤ ਹਨ, ਨੂੰ ਵਰਤਦੇ ਹੋਇਆਂ ਦਸਤਕਾਰ ਸਲਵਾਰ-ਕਮੀਜ਼, ਸ਼ਾਲਾਂ, ਭਾਰੀ ਦੁਪੱਟੇ, ਚੋਗੇ, ਸਾੜੀਆਂ ਆਦਿ ਤਿਆਰ ਕਰਦੇ ਹਨ। ਪੰਜਾਬ ਦੀ ਕਢਾਈ, ਪ੍ਰਮੁਖ ਰੂਪ ਵਿੱਚ ਫੁਲਕਾਰੀ ਕਢਾਈ ਪੁਰਾਣੇ ਸਮਿਆਂ ਵਿੱਚ ‘ਓੜਣੀਆਂ’ ਉਪਰ ਕੀਤੀ ਜਾਂਦੀ ਸੀ। ਸਮੇਂ ਦੇ ਬੀਤਣ ਨਾਲ ਪੰਜਾਬ ਦੀ ਕਢਾਈ ਦਾ ਪ੍ਰਾਚੀਨ ਰੂਪ ਭਾਰੀ ਅਤੇ ਪੇਚੀਦਾ ਬਣ ਗਿਆ। ਜਿਆਦਾ ਭਾਰੀ ਕਢਾਈ ਕੀਤੀਆਂ ‘ਓੜਣੀਆਂ’ ਨੂੰ ‘ਬਾਗ’ ਕਿਹਾ ਜਾਣ ਲੱਗ ਪਿਆ, ਜਿਸ ਦਾ ਅੰਗਰੇਜ਼ੀ ਵਿੱਚ ਅਰਥ ‘ਗਾਰਡਨ’ ਹੈ। ਇਸ ਤਰੀਕੇ ਦੀ ਕਢਾਈ, ਆਧਾਰ ਸਮੱਗਰੀ ਦੇ ਚੱਪੇ ਚੱਪੇ ਨੂੰ ਢਕ ਲੈਂਦੀ ਸੀ ਅਤੇ ਕੱਪੜਾ ਬਿਲਕੁਲ ਅਦਿਖ ਹੋ ਜਾਂਦਾ ਸੀ। ਇਸ ਕਢਾਈ ਵਿੱਚ ਭੜਕੀਲੇ ਰੰਗ ਜਿਵੇਂ ਕਿ ਚਿੱਟਾ, ਗੂੜਾ ਨੀਲਾ, ਲਾਲ, ਕਾਲਾ ਅਤੇ ਭੂਰਾ ਵਰਤੇ ਜਾਂਦੇ ਹਨ। ਦਸਤਕਾਰ ਕਢਾਈ ਕਿਰਤਾਂ ਵਿੱਚ ਕੁਝ ਕੁ ਨਮੂਨਿਆਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ‘ਸੱਤਰੰਗਾ’ ਜੋ ਕਿ ਸੱਤ ਰੰਗਾਂ ਵਾਲਾ ਨਮੂਨਾ ਹੈ ਅਤੇ ‘ਪੰਜਰੰਗਾ’ ਜੋ ਕਿ ਪੰਜ ਰੰਗਾਂ ਵਾਲਾ ਨਮੂਨਾ ਹੈ। ਪੰਜਾਬ ਦੀ ਕਢਾਈ ਵਿੱਚ ਵਰਤਿਆ ਜਾਂਦਾ ਸਭ ਤੋਂ ਆਮ ਅਤੇ ਸੁੰਦਰ ਨਮੂਨਾ ਕਣਕ ਅਤੇ ਜੌਂ ਦੇ ਸਿੱਟਿਆਂ ‘ਤੇ ਆਧਾਰਿਤ ਹੈ ਜੋ ਕਿ ਪੂਰੇ ਪੰਜਾਬ ਵਿੱਚ ਉਗਾਏ ਜਾਂਦੇ ਹਨ। ਫੁਲਕਾਰੀ ਕਢਾਈ ਵੱਖ-ਵੱਖ ਅਵਸਰਾਂ ਲਈ ਪੁਸ਼ਾਕਾਂ ਅਤੇ ਕੱਪੜੇ ਤਿਆਰ ਕਰਨ ਵਾਸਤੇ ਵਰਤੀ ਜਾਂਦੀ ਹੈ। ਦਸਤਕਾਰ ਭਾਈਚਾਰੇ ਜਿਹੜੇ ਕਿਪੰਜਾਬ ਦੀ ਕਢਾਈ ਵਿੱਚ ਜੁਟੇ ਹੋਏ ਹਨ, ‘ਸ਼ੋਫ’ ਤਿਆਰ ਕਰਦੇ ਹਨ ਜੋ ਕਿ ਇੱਕ ਲਾਲ ਰੰਗ ਦਾ ਕੱਪੜਾ ਹੈ, ਜਿਸਦੇ ਘੇਰੇ ਅਤੇ ਕਿਨਾਰਿਆਂ ਉਪਰ ਫੁਲਕਾਰੀ ਹੁੰਦੀ ਹੈ। ਇਸ ਤਰ੍ਹਾਂ ਦਾ ਕੱਪੜਾ ਇੱਕ ਦੁਲਹਨ ਨੂੰ ਵਿਆਹ ਤੋਂ ਤੁਰੰਤ ਪਹਿਲਾਂ ਉਸਦੀ ਦਾਦੀ ਵੱਲੋਂ ਭੇਂਟ ਕੀਤਾ ਜਾਂਦਾ ਹੈ। ਕੱਚਾ ਮਾਲ :- 1. ਪੁਸ਼ਾਕ ਵਾਲਾ ਕੱਪੜ2. ਢਾਂਚਾ3. ਸਮੱਗਰੀ ਦੇ ਵੱਖ-ਵੱਖ ਰੰਗ4. ਸੂਈ ਪ੍ਰਕਿਰਿਆ:- ਕਢਾਈ ਪੁਠੇ ਪਾਸੇ ਤੋਂ ਕੀਤੀ ਜਾਂਦੀ ਹੈ। ਵੰਨਗੀ ਨੂੰ ਧਾਗਿਆਂ ਦੀ ਗਿਣਤੀ ਕਰਕੇ ਨਿਯੰਤਰਤ ਕੀਤਾ ਜਾਂਦਾ ਹੈ, ਪਰ ਆਮ ਕਰਕੇ ਕੱਪੜੇ ਉਪਰ ਵੰਨਗੀ ਦੀ ਬਾਹਰਲੀ ਹੱਦ ਹਰੇ ਰੰਗ ਦੇ ਧਾਗੇ ਨਾਲ ਕੱਢ ਲਈ ਜਾਂਦੀ ਹੈ। ਸੂਈ ਨਾਲ ਇੱਕ ਸਮੇਂ ਇੱਕ ਹੀ ਧਾਗਾ ਚੁੱਕਿਆ ਜਾਂਦਾ ਹੈ, ਤਾਂ ਜੋ ਵੰਨਗੀ ਦਾ ਪਿਛਲਾ ਪਾਸਾ ਬਹੁਤ ਹੀ ਮਹੀਨ ਤੋਪਿਆਂ ਦੀਆਂ ਇਕਹਿਰੀਆਂ ਰੰਗਦਾਰ ਲਾਈਨਾਂ ਨਾਲ ਰੇਖਾਂਕਤ ਹੋ ਜਾਵੇ। ਸਾਹਮਣੇ ਪਾਸੇ ਉਪਰ ਤੋਪੇ 1/2 ਤੋਂ 1/4 ਸੈਂਟੀਮੀਟਰ ਆਕਾਰ ਦੇ ਹੁੰਦੇ ਹਨ। ਬਾਗ ਵਿੱਚ, ਆਧਾਰ ਕੱਪੜੇ ਦਾ ਇਕਹਿਰਾ ਧਾਗਾ ਇੱਕ ਵੰਨਗੀ ਨੂੰ ਦੂਸਰੀ ਤੋਂ ਅਲੱਗ ਕਰਦਾ ਹੈ। ਇਸ ਤਰ੍ਹਾਂ ਇੱਕ ਖੇਤਰ ਨੂੰ ਇਸ ਬਰੀਕ ਲਾਈਨ ਦੁਆਰਾ ਬਾਰਾਂ ਵਰਗਾਂ ਵਿੱਚ ਵੰਡਿਆ ਜਾਂਦਾ ਹੈ, ਇਹ ਵਰਗ ਖੁਦ ਵੱਖ ਵੱਖ ਦਿਸ਼ਾਵਾਂ ਵਿੱਚ ਜਾਂਦੇ ਤੋਪਿਆਂ ਨਾਲ ਢਕੇ ਹੁੰਦੇ ਹਨ। ਕਿਉਂ ਜੋ ਇਹ ਕੰਮ ਇੱਕ ਮੋਟੇ ਕੱਪੜੇ ਉਪਰ ਕੀਤਾ ਜਾਂਦਾ ਹੈ, ਇਸ ਲਈ ਕਢਾਈਕਾਰ ਬਿਨਾਂ ਢਾਂਚੇ ਤੋਂ ਕੰਮ ਕਰ ਸਕਦਾ ਹੈ। ਜਾਲੀਨੁਮਾ, ਡੰਡੀਨੁਮਾ, ਵਲਾਵੇਂਦਾਰ, ਸਾਟਿਨ, ਸਿੱਧੇ, ਮੁੜਵੇਂ, ਦੌੜਵੇਂ, ਕੰਬਲ-ਕਿਨਾਰੀ, ਚੀਰਵੇਂ, ਮੱਖੀ-ਤੋਪੇ ਅਤੇ ਕੁੰਡਲੀਦਾਰ ਤੋਪੇ ਕਢਾਈ ਵਿੱਚ ਵਰਤੇ ਜਾਂਦੇ ਹਨ। ਬਾਗ ਦਾ ਅੰਗਰੇਜ਼ੀ ਭਾਸ਼ਾ ਵਿੱਚ ਸ਼ਾਬਦਕ ਅਰਥ ਗਾਰਡਨ ਹੈ ਅਤੇ ਇਸ ਵਿੱਚ ਕੁਦਰਤ ਤੋਂ ਪ੍ਰੇਰਿਤ ਕਈ ਪ੍ਰਕਾਰ ਦੀਆ ਵੰਨਗੀਆਂ ਹੁੰਦੀਆਂ ਹਨ। ਪੰਜਰੰਗਾ ਅਤੇ ਸਤਰੰਗਾ ਜਿਸ ਵਿੱਚ ਕ੍ਰਮਵਾਰ ਪੰਜ ਅਤੇ ਸੱਤ ਰੰਗ ਹੁੰਦੇ ਹਨ, ਇਸ ਸ਼ੈਲੀ ਦੇ ਸ਼ਾਨਦਾਰ ਰੂਪਾਂਤਰਾਂ ਵਿੱਤੋਂ ਇੱਕ ਹਨ। ਬਾਵਨ (ਬਵੰਜਾ) ਬਾਗ ਇਹਨਾਂ ਸਾਰਿਆਂ ਨੂੰ ਮਾਤ ਪਾਉਂਦਾ ਹੈ, ਕਿਉਂ ਜੋ ਇਸ ਵਿੱਚ ਵੱਖ ਵੱਖ ਪ੍ਰਕਾਰ ਦੀਆਂ 52 ਜਿਆਮਤੀ ਵੰਨਗੀਆਂ ਇੱਕ ਹੀ ਟੋਟੇ ਉਪਰ ਕੱਢੀਆਂ ਹੁੰਦੀਆਂ ਹਨ। ਫੁਲਕਾਰੀ ਦਾ ਬਾਗ ਨਾਲੋਂ ਫਰਕ ਹੈ, ਕਿਉਂਕਿ ਇਸ ਵਿੱਚ ਨਮੂਨਾ ਖਿੱਲਰਵਾਂ ਹੋਣ ਕਰਕੇ ਆਧਾਰ ਕੱਪੜੇ ਦਾ ਬਹੁਤਾ ਹਿੱਸਾ ਵਿਖਾਈ ਦਿੰਦਾ ਹੈ। ਬਾਗ ਵਿੱਚ ਕਢਾਈ ਕੱਪੜੇ ਦੀ ਪੂਰੀ ਸਤ੍ਹਾ ਨੂੰ ਢਕ ਲੈਂਦੀ ਹੈ ਅਤੇ ਖੁਦ ਹੀ ਕੱਪੜਾ ਬਣ ਜਾਂਦੀ ਹੈ। ਇੱਕ ਹੋਰ ਰੂਪ, ‘ਸ਼ੋਫ’ ਜੋ ਕਿ ਦਾਦੀ ਸੱਸ ਵੱਲੋਂ ਦੁਲਹਨ ਨੂੰ ਭੇਂਟ ਕੀਤੀ ਜਾਂਦੀ ਹੈ, ਵਿੱਚ ਸਿਰਫ ਪਾਸਿਆਂ ਉਪਰ ਕਿਤੇ ਕਿਤੇ ਨੀਲੇ ਜਾਂ ਹਰੇ ਦੀ ਛੋਹ ਨਾਲ ਪੀਲੇ ਵਿੱਚ ਕਢਾਈ ਕੀਤੀ ਜਾਂਦੀ ਹੈ ਅਤੇ ਵਿਚਕਾਰਲਾ ਖੇਤਰ ਜੋ ਕਿ ਹਮੇਸ਼ਾ ਲਾਲ ਹੁੰਦਾ ਹੈ, ਖਾਲੀ ਛੱਡ ਦਿੱਤਾ ਜਾਂਦਾ ਹੈ। ਇਸ ਵਿੱਚ ਕੋਈ ਸਿੱਧ-ਪੁੱਠ ਨਹੀਂ ਹੁੰਦੀ ਅਤੇ ਤੋਪੇ ਦੋਵੇਂ ਪਾਸਿਆਂ ਉਪਰ ਇਕਸਾਰ ਹੁੰਦੇ ਹਨ। ਢੰਗ:- ਫੁਲਕਾਰੀ ਕਢਾਈ ਦੀ ਸ਼ਾਨ ਵੱਖ ਵੱਖ ਦਿਸ਼ਾਵਾਂ ਵਿੱਚ ਪਾਏ ਗਏ ਜਾਲੀਨੁਮਾ ਤੋਪਿਆਂ ਤੋਂ ਬਣਦੀ ਹੈ। 1. ਖੜ੍ਹੇ ਰੁਖ2. ਲੇਟਵੇਂ ਰੁਖ3. ਟੇਢੇ ਰੁਖ ਕਢਾਈ ਵਿੱਚ ਵਰਤੇ ਗਏ ਨਮੂਨਿਆਂ ਵਿੱਚ ‘ਕਰੇਲਾ ਬਾਗ’, ‘ਗੋਭੀ ਬਾਗ’, ‘ਧਨੀਆ ਬਾਗ’ ਅਤੇ ‘ਮਿਰਚੀ ਬਾਗ’ ਸ਼ਾਮਲ ਹਨ, ਜਿਹੜੇ ਕਿ ਸਬਜ਼ੀਆਂ ਤੋਂ ਪ੍ਰੇਰਤ ਨਮੂਨੇ ਹਨ। ਇਸ ਦੇ ਉਲਟ, ‘ਸ਼ਾਲੀਮਾਰ ਚਾਰਬਾਗ’ ਅਤੇ ‘ਚੌਰਸੀਆਂ ਬਾਗ’ ਪ੍ਰਸਿੱਧ ਬਾਗਾਂ ਉਪਰ ਆਧਾਰਿਤ ਨਮੂਨੇ ਹਨ। ਕਿਵੇਂ ਪਹੁੰਚਣਾ ਹੈ:- ਗੁਰਦਾਸਪੁਰ ਦਿੱਲੀ-ਜੰਮੂ ਰੇਲਵੇ ਮਾਰਗ ਉਪਰ ਆਉਂਦਾ ਹੈ ਅਤੇ ਇੱਥੇ ਰੁਕਣ ਵਾਲੀਆਂ ਮੁਖ ਰੇਲ ਗੱਡੀਆਂ ਵਿੱਚ ਜੰਮੂ ਮੇਲ ਅਤੇ ਚਿਨਈ ਮੇਲ ਸ਼ਾਮਲ ਹਨ। ਰਾਜ ਦੇ ਹੋਰਨਾਂ ਹਿੱਸਿਆਂ ਅਤੇ ਹਿਮਾਚਲ, ਹਰਿਆਣਾ ਅਤੇ ਜੰਮੂ-ਕਸ਼ਮੀਰ ਗੁਆਢੀ ਰਾਜਾਂ ਤੋਂ ਬੱਸ ਜਾਂ ਟੈਕਸੀ ਰਾਹੀਂ ਵੀ ਇਸ ਕਸਬੇ ਤਕ ਪਹੁੰਚਿਆ ਜਾ ਸਕਦਾ ਹੈ। ਇਹ ਚੰਡੀਗੜ੍ਹ ਤੋਂ 287 ਕਿਲੋਮੀਟਰ ਅਤੇ ਦਿੱਲੀ ਤੋਂ 531 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।